ਉਹੀ ਮਸ਼ੀਨਾਂ, ਉਸੇ ਸ਼ਹਿਰ ਵਿੱਚ ਬਣੀਆਂ, 1960 ਤੋਂ
ਮਸ਼ੀਨਾਂ ਦੀ ਇਹ ਲੜੀ ਭਾਰਤ ਵਿੱਚ 1960 ਤੋਂ, ਤੇ ਮੋਹਾਲੀ ਵਿੱਚ 1972 ਤੋਂ ਬਣ ਰਹੀ ਹੈ। ਡਿਜ਼ਾਈਨ, ਡਰਾਇੰਗਾਂ ਤੇ ਪੈਟਰਨ ਇੱਥੇ ਹੀ ਹਨ, ਸਾਡੇ ਪਲਾਂਟ ਵਿੱਚ, ਕਿਸੇ ਹੋਰ ਮਹਾਂਦੀਪ ਦੀ ਅਲਮਾਰੀ ਵਿੱਚ ਨਹੀਂ। ਇਸੇ ਲਈ ਅਸੀਂ ਅੱਜ ਵੀ ਉਸ ਮਸ਼ੀਨ ਦਾ ਪੁਰਜ਼ਾ ਬਣਾ ਸਕਦੇ ਹਾਂ ਜੋ ਉਸ ਨੂੰ ਚਲਾਉਣ ਵਾਲੇ ਬਹੁਤੇ ਲੋਕਾਂ ਤੋਂ ਪੁਰਾਣੀ ਹੈ।